MgkCollege

MgkCollege Mata Ganga Khalsa College, Manji Sahib, Kottan, Ludhiana, Affiliated to Panjab University, Chandigarh Under the Supervision of SGPC, Sri Amritsar

ਕਾਲਜੀਏਟ ਸਕੂਲ, ਮੰਜੀ ਸਾਹਿਬ ਕੋਟਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹ...
29/04/2026

ਕਾਲਜੀਏਟ ਸਕੂਲ, ਮੰਜੀ ਸਾਹਿਬ ਕੋਟਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਕਾਰਜਸ਼ੀਲ ਸੰਸਥਾ ਮਾਤਾ ਗੰਗਾ ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਮੰਜੀ ਸਾਹਿਬ ਕੋਟਾਂ ਵੱਲੋਂ ਜ਼ਰੂਰਤਮੰਦ ਵਿਦਿਆਰਥੀਆਂ ਲਈ ਮੁਫ਼ਤ ਵਰਦੀਆਂ ਵੰਡਣ ਦਾ ਪ੍ਰੇਰਣਾਦਾਇਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ‘ਤੇ ਸ. ਰਘਬੀਰ ਸਿੰਘ ਜੀ ਸਹਾਰਨਮਾਜਰਾ (ਮੈਂਬਰ ਅੰਤ੍ਰਿੰਗ ਕਮੇਟੀ) ਅਤੇ ਸ. ਜ਼ੋਰਾ ਸਿੰਘ ਜੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਜੀ ਨੇ ਮਹਿਮਾਨਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਸਿੱਖਿਆ ਹਰ ਬੱਚੇ ਦਾ ਮੂਲ ਅਧਿਕਾਰ ਹੈ ਅਤੇ ਕੋਈ ਵੀ ਆਰਥਿਕ ਤੰਗੀ ਇਸ ਦੇ ਰਾਹ ਵਿੱਚ ਰੁਕਾਵਟ ਨਹੀਂ ਬਣਨੀ ਚਾਹੀਦੀ। ਉਨ੍ਹਾਂ ਨੇ ਦੱਸਿਆ ਕਿ ਵਰਦੀ ਸਿਰਫ਼ ਪਹਿਰਾਵਾ ਨਹੀਂ, ਸਗੋਂ ਅਨੁਸ਼ਾਸਨ, ਸਮਾਨਤਾ ਅਤੇ ਆਤਮ-ਗੌਰਵ ਦੀ ਪ੍ਰਤੀਕ ਹੈ, ਜੋ ਵਿਦਿਆਰਥੀਆਂ ਵਿੱਚ ਇਕਸਾਰਤਾ ਦੀ ਭਾਵਨਾ ਪੈਦਾ ਕਰਦੀ ਹੈ। ਇਸ ਤੋਂ ਬਾਅਦ ਚੁਣੇ ਗਏ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ।
ਇਸ ਮੌਕੇ ‘ਤੇ ਅਧਿਆਪਕਾਂ ਨੇ ਵੀ ਵਿਦਿਆਰਥੀਆਂ ਨੂੰ ਮਿਹਨਤ, ਅਨੁਸ਼ਾਸਨ ਅਤੇ ਆਪਣੇ ਲਕਸ਼ਾਂ ਪ੍ਰਤੀ ਸਮਰਪਿਤ ਰਹਿਣ ਲਈ ਪ੍ਰੇਰਿਤ ਕੀਤਾ। ਵਰਦੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਚਿਹਰਿਆਂ ‘ਤੇ ਖੁਸ਼ੀ ਅਤੇ ਨਵਾਂ ਉਤਸ਼ਾਹ ਸਪੱਸ਼ਟ ਦਿਖਾਈ ਦਿੱਤਾ, ਜਦਕਿ ਮਾਪਿਆਂ ਨੇ ਸਕੂਲ ਪ੍ਰਬੰਧਨ ਦਾ ਦਿਲੋਂ ਧੰਨਵਾਦ ਕੀਤਾ ਅਤੇ ਇਸ ਉਪਰਾਲੇ ਨੂੰ ਕਾਬਿਲ-ਏ-ਤਾਰੀਫ਼ ਕਰਾਰ ਦਿੱਤਾ।
ਅੰਤ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਸਮਾਗਮ ਨੂੰ ਸਫ਼ਲ ਬਣਾਉਣ ਵਾਲੇ ਸਾਰੇ ਅਧਿਆਪਕਾਂ ਅਤੇ ਸਟਾਫ ਮੈਂਬਰਾਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਲੋਕ-ਭਲਾਈ ਕਾਰਜ ਜਾਰੀ ਰੱਖਣ ਦਾ ਸੰਕਲਪ ਪ੍ਰਗਟਾਇਆ ਗਿਆ।

29/04/2026

ਸ਼੍ਰੋਮਣੀ ਕਮੇਟੀ ਦੇ ਕਾਲਜਾਂ ਵਿਖੇ ਟੀਚਿੰਗ ਅਸਾਮੀਆਂ ਦੀ ਭਰਤੀ

✅ Online Application Form ਭਰਨ ਸਬੰਧੀ ਵਿਸ਼ੇਸ਼ ਸੁਚਨਾ

✅ ਇਸ਼ਤਿਹਾਰ ਨੰ. 395/2026, ਮਿਤੀ: 16-04-2026

✅ ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਮਿਤੀ: 06-05-2026

✅ ਹੋਰ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ: 75270-07300

✅ ਆਨਲਾਈਨ ਅਪਲਾਈ ਲਿੰਕ: https://desgpc.softelsolutions.in/

✅ ਹੋਰ ਵਧੇਰੇ ਜਾਣਕਾਰੀ ਲਈ ਵੈਬਸਾਈਟ ਦੇਖੋ: www.desgpc.org


  #Mata Ganga Khalsa College continues to uphold its tradition of academic excellence as one of its bright students has ...
29/04/2026

#

Mata Ganga Khalsa College continues to uphold its tradition of academic excellence as one of its bright students has secured a commendable position in the Panjab University merit list.

Sehejpreet Kaur, a student of B.Com 4th semester, has secured the 23rd position in the university, placing her among the top 25 rank holders. Her achievement reflects her dedication, hard work, and consistent academic performance.

Adding to the college’s proud record, during the 2024–2025 session, students of M.Com 1st year also brought laurels to the institution. Jaspreet Kaur secured the 1st position in the university, while Navdeep Kaur achieved the 4th position, further strengthening the college’s reputation for academic excellence.

The Principal of the college, Dr. Gagandeep Singh, congratulated Sehejpreet Kaur on her outstanding success and appreciated the efforts of the faculty for their continuous guidance and support. The Principal also encouraged other students to take inspiration from such achievements and strive for excellence in their academic pursuits.

The college management extended their best wishes to Sehejpreet Kaur for her future endeavors, expressing confidence that she will continue to achieve greater heights.

28/04/2026
28/04/2026
27/04/2026

ਸ਼੍ਰੋਮਣੀ ਕਮੇਟੀ ਦੇ ਕਾਲਜੀਏਟ ਸਕੂਲਾਂ ਵਿੱਚ ਦਾਖ਼ਲਾ ਸ਼ੁਰੂ

Also providing FREE COACHING:
☑️ NDA
☑️ UPSC
☑️ PCS
☑️ JUDICIAL SERVICES

🌐 www.desgpc.org
📞 75270-07300

27/04/2026

Admissions Open in SGPC Schools

Enrol Now...

SPECIAL FEATURES:
✏️ SPECIAL NURSERY LAB
✏️ KIDS GYM
✏️ “SPROUT” TEACHER LEARNING LAB MATERIAL

🌐 www.desgpc.org
📞 75270-07300

27/04/2026

ADMISSION OPEN FOR SESSION 2026-27 IN SGPC COLLEGES/COLLEGIATE SCHOOLS

✅ ENROL NOW...

✅ SPECIAL FEATURES:
- Highly qualified teaching faculty
- Smart Classrooms & Projectors
- Hi-Tech ICT, Computer, Science & Language Lab
- Placement opportunities
- Skill development courses
- Earn by Learn policy for students
- FREE coaching for UPSC & PPSC
- Fee concession as per SGPC rules
- Scholarship to Amritdhari students, Minority, SC/BC &
Meritorious students
- Spiritual atmosphere and Moral Education

🌐 www.desgpc.org
📞 75270-07300

-27

ਮਾਣਯੋਗ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਆਦੇਸ਼ ਅਨੁਸਾਰ ਸ. ਸੁਖਮਿੰਦਰ ਸਿੰਘ, ਸਕੱਤਰ ਵਿਦਿਆ ਦੀ ਅਗਵਾਈ ਵਿੱ...
25/04/2026

ਮਾਣਯੋਗ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਆਦੇਸ਼ ਅਨੁਸਾਰ ਸ. ਸੁਖਮਿੰਦਰ ਸਿੰਘ, ਸਕੱਤਰ ਵਿਦਿਆ ਦੀ ਅਗਵਾਈ ਵਿੱਚ ਮਿਤੀ 24.04.26 ਨੂੰ ਇੱਕ ਰੋਜ਼ਾ ਸੈਮੀਨਾਰ "ਸਰਕਾਰ-ਏ-ਖਾਲਸਾ ਇੱਕ ਪੁਨਰ ਚਿੰਤਨ" ਵਿਸ਼ੇ ਤਹਿਤ ਡਾਇਰੈਕਟੋਰੇਟ ਆਫ ਐਜੂਕੇਸ਼ਨ ਬਹਾਦਰਗੜ੍ਹ, ਪਟਿਆਲਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਮਾਤਾ ਗੰਗਾ ਖਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਦੇ ਧਾਰਮਿਕ ਲੈਕਚਰਾਰ ਡਾ. ਸਤਿੰਦਰ ਸਿੰਘ ਨੇ "ਜੌਨ ਗ੍ਰਿਫਿਥਸ ਅਤੇ ਵਿਲੀਅਮ ਫ਼੍ਰੈਂਕਲਿਨ ਦੀ ਨਜ਼ਰ ਵਿੱਚ ਪੰਜਾਬ" ਵਿਸ਼ੇ ਤਹਿਤ ਖੋਜ ਪੱਤਰ ਪ੍ਰਸਤੁਤ ਕੀਤਾ। ਜੌਨ ਗ੍ਰਿਫਿਥਸ ਨੇ 17 ਫਰਵਰੀ 1794 ਈਸਵੀ ਨੂੰ ਸੂਰਤ ਤੋਂ ਅਲੈਗਜੈਂਡਰ ਐਡਮਸਨ ਨੂੰ 'ਪੰਜਾਬ ਅਤੇ ਕੰਧਾਰ ਬਾਰੇ ਯਾਦ ਪੱਤਰ' ਲਿਖਿਆ ਸੀ। ਉਸਦੀ ਲਿਖਤ ਵਿੱਚ ਬਹੁਤ ਉਕਾਈਆਂ ਹਨ ਜਿਵੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮੁੱਖ ਤੋਂ ਕਹਾਉਣਾ ਕਿ ਇੱਕ ਦਿਨ ਯੂਰਪੀਅਨ ਦਿੱਲੀ 'ਤੇ ਰਾਜ ਕਰਨਗੇ ਆਦਿਕ। ਫੇਰ ਵੀ ਉਹ ਸਿੱਖਾਂ ਦੇ ਆਚਰਣ ਦੀ ਖੂਬਸੂਰਤ ਤਸਵੀਰ ਪੇਸ਼ ਕਰਦਾ ਹੈ ਕਿ ਇਹ ਹੁੱਕੇ ਦੀ ਵਰਤੋਂ ਨਹੀਂ ਕਰਦੇ, ਦਿਆਲੂ ਹਨ, ਕੇਸ ਕਤਲ ਨਹੀਂ ਕਰਵਾਉਂਦੇ, ਨੀਲੇ ਵਸਤਰ ਧਾਰਨ ਕਰਦੇ ਹਨ ਅਤੇ ਵੱਡੀਆਂ ਦਸਤਾਰਾਂ ਸਜਾਉਂਦੇ ਹਨ। ਜੰਗ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਮਹੱਤਵਪੂਰਨ ਸਥਾਨ ਕਲਾਨੌਰ, ਬਟਾਲਾ, ਲਾਹੌਰ ਤੇ ਸਮਾਣਾ ਹਨ। ਗੁਜਰਾਤ ਤੋਂ ਵਪਾਰਕ ਵਸਤੂਆਂ ਮੰਗਵਾਉਂਦੇ ਹਨ।
ਵਿਲੀਅਮ ਫ਼੍ਰੈਂਕਲਿਨ ਨੇ ਸਿੱਖਾਂ ਬਾਰੇ ਲਿਖਤ ਦਾ ਆਧਾਰ ਜਾਰਜ ਥਾਮਸ ਦੀ ਖੋਜ ਨੂੰ ਬਣਾਇਆ ਹੈ। ਫ਼੍ਰੈਂਕਲਿਨ ਸਿੱਖਾਂ ਬਾਰੇ ਲਿਖਦਾ ਹੈ ਕਿ ਇਨ੍ਹਾਂ ਨੂੰ ਛੋਲੇ ਬਹੁਤ ਪਸੰਦ ਹਨ, ਬਹੁਤ ਘੱਟ ਆਰਾਮ ਕਰਦੇ ਹਨ, ਸ਼ਰਨਾਰਥੀਆਂ ਨੂੰ ਬਿਨਾਂ ਝਿਜਕ ਸ਼ਰਨ ਦਿੰਦੇ ਹਨ, ਬਹੁਤ ਵਧੀਆ ਵਪਾਰ ਇਥੇ ਪ੍ਰਫੁੱਲਿਤ ਹੈ। ਇਹ ਘੋੜਿਆਂ ਨੂੰ ਪਿਆਰ ਕਰਦੇ ਹਨ। 18ਵੀਂ ਸਦੀ ਦੇ ਅੰਤਲੇ ਤਿੰਨ ਦਹਾਕਿਆਂ ਵਿੱਚ ਇਹ ਵੱਡੀ ਗਿਣਤੀ ਵਿੱਚ ਫੈਲੇ ਹਨ। ਦੋਵਾਂ ਲੇਖਕਾਂ ਦੀਆਂ ਲਿਖਤਾਂ ਨੂੰ ਇਤਿਹਾਸਕਾਰ ਡਾ. ਗੰਡਾ ਸਿੰਘ ਨੇ Early European Accounts About the Sikhs ਪੁਸਤਕ ਵਿੱਚ ਸੰਪਾਦਿਤ ਕੀਤਾ ਅਤੇ ਉਨ੍ਹਾਂ ਦੇ ਗਲਤ ਤੱਥਾਂ ਨੂੰ ਦਰੁਸਤ ਕੀਤਾ।
ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਨੇ ਆਖਿਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਰਬ ਸਾਂਝਾ ਰਾਜ ਸੀ। ਇਹ ਰਾਜ ਲੋਕਾਂ ਵੱਲੋਂ ਅਤੇ ਲੋਕਾਂ ਲਈ ਸੀ। ਇਸ ਵਿੱਚ ਹਰ ਭਾਈਚਾਰੇ ਦੀ ਬਰਾਬਰ ਦੀ ਸ਼ਮੂਲੀਅਤ ਸੀ।

22/04/2026

Recruitment for the Post of Principal (Regular) in
Mata Gujri College, Fatehgarh Sahib (Grant-in-Aided)
(Affiliated with Punjabi University, Patiala)

✅Advt. 396/2026, Dated: 22-04-2026
✅Published in: The Tribune, Jagbani & Ajit
✅Last Date for Apply: 12-05-2026
✅ Apply Online on Punjabi University, Patiala Job portal:
https://faculty.learnpunjabi.org/

For detailed information visit website:
🌐 www.desgpc.org
📞 75270-07300

Address

Khanna
141412

Alerts

Be the first to know and let us send you an email when MgkCollege posts news and promotions. Your email address will not be used for any other purpose, and you can unsubscribe at any time.

Contact The University

Send a message to MgkCollege:

Share