Baba Isher Singh Baba Kundan Singh - N Public School Jhoraran

  • Home
  • India
  • Raikot
  • Baba Isher Singh Baba Kundan Singh - N Public School Jhoraran

Baba Isher Singh Baba Kundan Singh - N Public School Jhoraran Baba Isher Singh Baba kundan Singh N Public School Jhoraran (Raikot) Ludhiana

30/05/2026

30/05/2026
*ਨਾਨਕਸਰ ਸੰਪਰਦਾਇ ਦੇ ਮਹਾਨ ਸੰਤਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਨਾਨਕਸਰ ਕਲੇਰਾਂ* ਵਾਲਿਆਂ ਦੇ ਜਨਮ ਦਿਨ ਮੌਕੇਵੱਡੇ ਪੱਧਰ ’ਤੇ ਗੁਰਮਤਿ ਸਮਾਗਮਾਂ ...
26/05/2026

*ਨਾਨਕਸਰ ਸੰਪਰਦਾਇ ਦੇ ਮਹਾਨ ਸੰਤ
ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਨਾਨਕਸਰ ਕਲੇਰਾਂ* ਵਾਲਿਆਂ ਦੇ ਜਨਮ ਦਿਨ ਮੌਕੇ
ਵੱਡੇ ਪੱਧਰ ’ਤੇ ਗੁਰਮਤਿ ਸਮਾਗਮਾਂ ਦਾ ਆਯੋਜਨ
ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਉਹ ਪਾਰਸ ਸਨ, ਜਿਨ੍ਹਾਂ ਨੇ ਲੱਖਾਂ ਪ੍ਰਾਣੀਆਂ ਨੂੰ ਕੁੰਦਨ ਬਣਾਇਆ ਅਤੇ ਹਰ ਅਭਿਲਾਸ਼ੀ ਦੇ ਮਨ ਵਿਚ ਨਾਮ ਰੂਪੀ ਦੀਵੇ ਦਾ ਚਾਨਣ ਕੀਤਾ।
ਬਾਬਾ ਕੁੰਦਨ ਸਿੰਘ ਜੀ ਦਾ ਜਨਮ 26 ਮਈ 1925 ਨੂੰ ਪੱਛਮੀ ਪੰਜਾਬ ਦੇ ਜ਼ਿਲ੍ਹਾ ਲਾਹੌਰ ਦੀ ਤਹਿਸੀਲ ਚੂਨੀਆਂ ਦੇ ਪਿੰਡ ਗੱਜਣ ਸਿੰਘ ਵਾਲਾ ਵਿਖੇ ਪਿਤਾ ਠਾਕੁਰ ਸਿੰਘ ਜੀ ਅਤੇ ਮਾਤਾ ਕ੍ਰਿਸ਼ਨ ਕੌਰ ਜੀ ਦੇ ਘਰ ਹੋਇਆ। ਬਚਪਨ ਤੋਂ ਹੀ ਆਪ ਜੀ ਦੀ ਬਿਰਤੀ ਗੁਰੂ ਨਾਨਕ ਸਾਹਿਬ ਜੀ ਦੀਆਂ ਸਾਖੀਆਂ ਸੁਣਨ ਵੱਲ ਰਹੀ।
ਬਾਬਾ ਨੰਦ ਸਿੰਘ ਜੀ ਦੇ ਦਰਸ਼ਨ ਨਾਲ ਹੀ ਆਪ ਜੀ ਰੂਹਾਨੀ ਮਾਰਗ ਨਾਲ ਜੁੜ ਗਏ ਅਤੇ ਨਾਨਕਸਰ ਦੀ ਪਵਿੱਤਰ ਧਰਤੀ ਨਾਲ ਸਦਾ ਲਈ ਸਮਰਪਿਤ ਹੋ ਗਏ। ਬਾਬਾ ਨੰਦ ਸਿੰਘ ਜੀ ਅਤੇ ਬਾਬਾ ਈਸ਼ਰ ਸਿੰਘ ਜੀ ਦੀ ਸੰਗਤ ਵਿਚ ਰਹਿ ਕੇ ਆਪ ਜੀ ਨੇ ਸੇਵਾ ਅਤੇ ਸਿਮਰਨ ਦੀਆਂ ਉੱਚੀਆਂ ਬੁਲੰਦੀਆਂ ਨੂੰ ਛੂਹਿਆ।
ਬਾਬਾ ਈਸ਼ਰ ਸਿੰਘ ਜੀ ਦੇ ਬ੍ਰਹਮਲੀਨ ਹੋਣ ਤੋਂ ਬਾਅਦ, ਨਾਨਕਸਰ ਕਲੇਰਾਂ ਵਿਖੇ ਗੁਰੂ ਘਰ ਦੀ ਸੇਵਾ ਅਤੇ ਮਰਯਾਦਾ ਨੂੰ ਬਾਬਾ ਕੁੰਦਨ ਸਿੰਘ ਜੀ ਨੇ ਪੂਰੀ ਤਨਦੇਹੀ ਅਤੇ ਨਿਮਰਤਾ ਨਾਲ ਨਿਭਾਇਆ। ਆਪ ਜੀ ਨੇ ਸੇਵਾ ਦੀ ਭਾਵਨਾ ਨੂੰ ਜੀਵਨ ਦਾ ਕੇਂਦਰ ਬਣਾਇਆ ਅਤੇ ਸੰਗਤਾਂ ਨੂੰ ਵੀ ਸੇਵਾ ਅਤੇ ਨਾਮ ਸਿਮਰਨ ਨਾਲ ਜੋੜਿਆ।
ਆਪ ਜੀ ਦੀ ਰਹਿਨੁਮਾਈ ਹੇਠ ਕਈ ਗੁਰਦੁਆਰਾ ਸਾਹਿਬਾਨਾਂ, ਸਰੋਵਰਾਂ ਅਤੇ ਸਿੱਖਿਆ ਸੰਸਥਾਵਾਂ ਦੀ ਕਾਰ ਸੇਵਾ ਹੋਈ। ਇੱਕ ਹੀ ਦਿਨ ਵਿੱਚ ਲਗਭਗ 13 ਹਜ਼ਾਰ ਪ੍ਰਾਣੀਆਂ ਨੂੰ ਅੰਮ੍ਰਿਤਪਾਨ ਕਰਵਾ ਕੇ ਸਿੱਖੀ ਦੇ ਪ੍ਰਚਾਰ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।
1 ਫਰਵਰੀ 2002 ਨੂੰ ਆਪ ਜੀ ਅਕਾਲ ਪੁਰਖ ਦੀ ਰਜ਼ਾ ਵਿੱਚ ਲੀਨ ਹੋ ਗਏ। ਲੱਖਾਂ ਸੰਗਤਾਂ ਨੇ ਨਾਨਕਸਰ ਕਲੇਰਾਂ ਵਿਖੇ ਭਾਵੁਕਤਾ ਨਾਲ ਸ਼ਰਧਾਂਜਲੀ ਭੇਟ ਕੀਤੀ।
🙏🙏

Address

JHORARAN
Raikot
142032

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+919592212252

Alerts

Be the first to know and let us send you an email when Baba Isher Singh Baba Kundan Singh - N Public School Jhoraran posts news and promotions. Your email address will not be used for any other purpose, and you can unsubscribe at any time.

Contact The University

Send a message to Baba Isher Singh Baba Kundan Singh - N Public School Jhoraran:

Share