22/07/2023
ਅਪੀਲ ( ਸੰਘੇੜਾ ਵਾਸੀਆਂ ਦੇ ਨਾਮ)
::::::::::::::::::::::::::::::::::::::::::::::::::
ਪਿੰਡ ਵਾਸੀਓ ਅੱਜ ਤੋਂ 50 ਸਾਲ ਪਹਿਲਾਂ ਆਪਣੇ ਪਿੰਡ ਦੇ ਕਾਬਿਲ ਅਤੇ ਦੂਰਦਰਸ਼ੀ ਬਜ਼ੁਰਗਾਂ ਨੇ ਉਸ ਸਮੇਂ ਵਿੱਚ ਮੁਫ਼ਤ ਅਤੇ ਮਿਆਰੀ ਉਚੇਰੀ ਸਿੱਖਿਆ ਦੇ ਪਸਾਰ ਲਈ ਟਰੱਸਟ ਬਣਾ ਕੇ ਗੁਰੂ ਗੋਬਿੰਦ ਸਿੰਘ ਕਾਲਜ਼ ਰੂਪੀ ਬੂਟਾ ਲਗਾਇਆ ਸੀ। ਆਪਣੇ ਕੀਮਤੀ ਸਮੇਂ ਵਿਚੋਂ ਕੁੱਝ ਸਮਾਂ ਕੱਢ ਕੇ ਸੋਚੋ.. ਕਿ ਅੱਜ ਇਹ ਪਿੰਡ ਸੰਘੇੜੇ ਦੀ ਵਿਰਾਸਤ, ਸੰਘੇੜਾ ਕਾਲਜ ਕਿੱਥੇ ਖੜ੍ਹਾ ਹੈ..? ਜਿਸ ਮਕਸਦ ਨੂੰ ਸੋਚ ਕੇ ਇਸ ਸੰਸਥਾ ਦੀ ਨੀਂਹ ਰੱਖੀ ਸੀ ਜੇਕਰ ਹੁਣ ਵੀ ਇਹ ਓਸੇ ਫਲਸਫੇ ਦੇ ਅਨੁਸਾਰ ਚੱਲ ਰਿਹਾ ਹੈ ਤਾਂ ਆਪਾਂ ਆਪਣੇ ਬੱਚਿਆਂ ਨੂੰ ਇਸ ਕਾਲਜ਼ ਵਿੱਚ ਮੁਫ਼ਤ ਕਿਉਂ ਨਹੀਂ ਪੜ੍ਹਾ ਰਹੇ? ਅਸੀਂ ਕਿਉਂ ਮੋਟੀਆਂ ਫੀਸਾਂ ਦੇ ਕੇ ਦੂਰ ਦਰਾਡੇ ਆਪਣੇ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਭੇਜ ਰਹੇ ਹਾਂ..? ਕਿਉਂ?? ਸਾਡੇ ਆਪਣੇ ਪਿੰਡ ਦੇ ਕਾਲਜ ਵਿੱਚ ਕੀ ਕਮੀਂ ਹੈ? ਕੀ ਇੱਥੇ ਓਹ ਕੋਰਸ ਨਹੀਂ ਹਨ, ਜਿਹੜੇ ਅਸੀਂ ਆਪਣੇ ਬੱਚਿਆਂ ਨੂੰ 100 ਕਿਲੋਮੀਟਰ ਦੂਰ ਦੂਜੇ ਕਾਲਜਾਂ ਵਿੱਚ ਭੇਜਦੇ ਹਾਂ? ਜਾਂ ਇੱਥੇ ਓਸ ਪੱਧਰ ਦੀ ਪੜ੍ਹਾਈ ਜਾਂ ਅਧਿਆਪਕ ਨਹੀਂ ਹਨ? ਜਾਂ ਇੱਥੇ ਸਾਧਨਾਂ ਦੀ ਘਾਟ ਹੈ? ਕੀ ਇੱਥੇ ਪ੍ਰਬੰਧ ਦੀ ਘਾਟ ਹੈ?? ਜੇਕਰ ਇਹਨਾਂ ਵਿੱਚੋਂ ਕੁੱਝ ਕਮੀਆਂ ਹਨ ਤਾਂ ਆਪਣੀ ਪਿੰਡ ਵਾਸੀਆਂ ਦੀ ਕੀ ਜਿੰਮੇਵਾਰੀ ਤੇ ਫਰਜ਼ ਹੈ?? ਕੀ ਇਸ ਨੂੰ ਇਸੇ ਤਰ੍ਹਾਂ ਛੱਡ ਦੇਣਾ ਚਾਹੀਦਾ ਹੈ?
ਜੇਕਰ ਤੁਹਾਡਾ ਜਵਾਬ ਨਹੀਂ ਹੈ ਤਾਂ ਸੰਘੇੜਾ ਪਿੰਡ ਵਾਸੀ ਹੋਣ ਨਾਤੇ ਇਸ ਵਿਰਾਸਤ ਨੂੰ ਲੈ ਕੇ ਸਾਡੇ ਪਿੰਡ ਪੱਧਰ ਤੇ ਅਣਦੇਖੀ ਕਿਉਂ? ਕੀ ਹਰ ਇਕ ਪਿੰਡ ਨਿਵਾਸੀ ਦੀ ਕੋਈ ਜਿੰਮੇਵਾਰੀ ਨਹੀਂ?
ਅਸਲ ਵਿਚ ਕਾਲਜ ਦੇ ਬਜੁਰਗਾਂ ਦੁਆਰਾ ਬਣਾਏ ਗਏ ਪਵਿੱਤਰ ਸੰਵਿਧਾਨ ਦੀ ਅਣਦੇਖੀ ਹੀ ਮੁੱਖ ਕਾਰਨ ਹੈ। ਅਸਲ ਸੰਵਿਧਾਨ ਅਨੁਸਾਰ ਇੱਕ ਗਵਰਨਿੰਗ ਬਾਡੀ ਬਣਾਈ ਜਾਣੀ ਸੀ ਜਿਸ ਦਾ ਮੈਂਬਰ ਕੋਈ ਵੀ ਪਿੰਡ ਦਾ ਅਤੇ ਇਲਾਕੇ ਦਾ ਵਿਅਕਤੀ ਬਣ ਸਕਦਾ ਸੀ। ਇਸ ਗਵਰਨਿੰਗ ਬਾਡੀ ਵਿਚੋਂ ਹਰ ਸਾਲ ਪ੍ਰਧਾਨ ਅਤੇ ਮੈਂਬਰਾਂ ਦੀ ਚੋਣ ਕੀਤੀ ਜਾਣੀ ਹੁੰਦੀ ਸੀ। ਸੰਵਿਧਾਨ ਅਨੁਸਾਰ ਪਿੰਡ ਵਾਸੀਆਂ ਲਈ ਮਾਤਾ ਗੁਜਰੀ ਮੈਟਰਨਿਟੀ ਹਸਪਤਾਲ ਬਣਾਉਣਾ ਸੀ ਅਤੇ ਕਾਲਜ ਦੀ ਗੇਟ ਦੀ ਡਿਊਢੀ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵਰਗੇ ਨੇਕ ਕਾਰਜ ਵੀ ਮਿਥੇ ਗਏ ਸਨ। ਪ੍ਰੰਤੂ ਅੱਧੀ ਸਦੀ ਬੀਤ ਜਾਣ ਬਾਅਦ ਵੀ ਮੌਜੂਦਾ ਮੈਂਨੇਜਮੈਂਟ ਵੱਲੋਂ ਲਾਗੂ ਨਹੀਂ ਕੀਤੀ ਗਈ।
ਕੀ ਪਿਛਲੇ ਸਮੇਂ ਵਿਚ 43 ਏਕੜ ਦੇ ਠੇਕੇ ਦੀ ਕਮਾਈ ਪਿੰਡ ਦੇ ਬੱਚਿਆਂ ਦੀ ਫੀਸ ਮਾਫ ਕਰਨ ਅਤੇ ਬੱਚਿਆਂ ਦੀ ਭਲਾਈ ਵਿਚ ਲੱਗ ਰਹੀ ਹੈ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੀ ਜੇਬ ਵਿਚ ਜਾ ਰਹੀ ਹੈ
ਕੀ ਕੋਈ ਵਿਅਕਤੀ ਇਸ ਨੂੰ ਆਪਣੀ ਨਿੱਜੀ ਸੰਸਥਾ ਤਾਂ ਨਹੀਂ ਸਮਝਣ ਲੱਗ ਪਿਆ।
ਸੰਘੇੜੇ ਪਿੰਡ ਵਿਚ ਕੋਈ ਵੀ ਪੜਿਆ ਲਿਖਿਆ ਯੋਗ ਵਿਅਕਤੀ ਨਹੀਂ ਹੈ ਜਿਹੜਾ ਕਾਲਜ ਦਾ ਪ੍ਰਬੰਧ ਪਾਰਦਰਸ਼ੀ ਤਰੀਕੇ ਨਾਲ ਚਲਾ ਸਕੇ।
ਪਿੰਡ ਵਿਚੋਂ ਜਿੱਤਣ ਵਾਲੇ ਤਿੰਨੋਂ ਐਮ.ਸੀ ਕਮੇਟੀ ਵਿਚ ਕਿਉਂ ਨਹੀਂ ਸ਼ਾਮਿਲ ਕੀਤੇ ਜਾਂਦੇ।
ਸੰਘੇੜੇ ਪਿੰਡ ਦਾ ਕਮੇਟੀ ਵਿਚ ਸੈਕਟਰੀ,ਖਜਾਨਚੀ ਅਤੇ ਪ੍ਰਧਾਨ ਕਿਉਂ ਨਹੀਂ ਬਾਹਰਲੇ ਪਿੰਡਾਂ ਦੇ ਵਿਅਕਤੀ ਕਿਉਂ ਅਹੁਦੇਦਾਰ ਹਨ।
ਹਰ ਸਾਲ ਸੰਵਿਧਾਨ ਅਨੁਸਾਰ ਮੈਨੇਜਮੈਂਟ ਕਮੇਟੀ ਅਤੇ ਪ੍ਰਧਾਨ ਦੀ ਚੋਣ ਕਿਉਂ ਨਹੀਂ ਕੀਤੀ ਜਾਂਦੀ।
ਇਕੋ ਵਿਅਕਤੀ ਵਿਸ਼ੇਸ਼ ਹੀ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਪ੍ਰਧਾਨ ਬਣ ਰਿਹਾ ਹੈ?
ਹਰ ਸਾਲ ਕਿਉਂ ਨਵੀਆਂ ਅਤੇ ਮਹਿੰਗੀਆਂ ਗੱਡੀਆਂ ਦੀ ਖ੍ਰੀਦ ਕੀਤੀ ਜਾ ਰਹੀ ਹੈ।
ਕਾਲਜ ਵਿਚ ਇੱਕ ਦਹਾਕੇ ਤੋਂ ਖੰਡਰ ਬਣ ਚੁੱਕੀ ਇਮਾਰਤ ਕਿਉਂ ਖੜੀ ਹੈ ਇਸ ਨੂੰ ਪੂਰਾ ਕਿਉਂ ਨਹੀਂ ਕੀਤਾ ਗਿਆ ਜੋ ਕਿ ਨੌਜਵਾਨਾਂ ਦਾ ਨਸ਼ੇ ਦਾ ਅੱਡਾ ਬਣ ਚੁੱਕੀ ਹੈ।
ਧੰਨਵਾਦ ਸਹਿਤ।
ਚਲਦਾ…..................