Govt. Rajindra College Bathinda

Govt. Rajindra College Bathinda The Only Official Page of Renowned institute of the Malwa region established in 1940. This is the only official page of Govt. Rajindra College, Bathinda

Heartfelt condolences on the sad demise of Sh. Manohar Lal Kansal Ji, retired in 1996 as Head of the Department of Geogr...
08/05/2026

Heartfelt condolences on the sad demise of Sh. Manohar Lal Kansal Ji, retired in 1996 as Head of the Department of Geography, Government Rajindra College, Bathinda, who left for his heavenly abode on 6th May, 2026.

May his noble soul rest in eternal peace and may the bereaved family find strength in this difficult time.

— Principal, Staff and Students
Government Rajindra College, Bathinda

ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਵਿਦਿਆਰਥੀਆਂ ਨੇ ਖੇਡਾਂ ਦੇ ਖੇਤਰ ਵਿੱਚ ਆਪਣੀ ਸਫ਼ਲਤਾ ਦਾ ਪਰਚਮ ਲਹਿਰਾਉਂਦਿਆਂ ਰਾਸ਼ਟਰੀ ਪੱਧਰ 'ਤੇ ਵੱਡੀ ਪ੍...
06/05/2026

ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਵਿਦਿਆਰਥੀਆਂ ਨੇ ਖੇਡਾਂ ਦੇ ਖੇਤਰ ਵਿੱਚ ਆਪਣੀ ਸਫ਼ਲਤਾ ਦਾ ਪਰਚਮ ਲਹਿਰਾਉਂਦਿਆਂ ਰਾਸ਼ਟਰੀ ਪੱਧਰ 'ਤੇ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ। ਯੂਨੀਵਰਸਿਟੀ ਆਫ ਕੋਟਾ (ਰਾਜਸਥਾਨ) ਵਿਖੇ ਆਯੋਜਿਤ ਹੋਈ 'ਆਲ ਇੰਡੀਆ ਇੰਟਰਵਰਸਟੀ' ਖੇਡ ਪ੍ਰਤੀਯੋਗਤਾ ਵਿੱਚ ਕਾਲਜ ਦੇ 4 ਵਿਦਿਆਰਥੀਆਂ ਨੇ ਵੱਖ-ਵੱਖ ਵਰਗਾਂ ਵਿੱਚ ਮੈਡਲ ਜਿੱਤ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਇਹ ਪ੍ਰਾਪਤੀ ਕਾਲਜ ਪ੍ਰਿੰਸੀਪਲ ਡਾ. ਜਯੋਤਸਨਾ ਦੀ ਯੋਗ ਅਗਵਾਈ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਬੀਰ ਸਿੰਘ ਦੀ ਦੇਖ-ਰੇਖ ਹੇਠ ਸੰਭਵ ਹੋਈ ਹੈ।
ਖ਼ਬਰ ਦੇ ਵੇਰਵਿਆਂ ਅਨੁਸਾਰ, ਕਾਲਜ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ ਬੇਹਤਰੀਨ ਪ੍ਰਦਰਸ਼ਨ ਕਰਦਿਆਂ ਵਿਅਕਤੀਗਤ ਸਿੰਗਲ ਸੋਟੀ ਅਤੇ ਸਿੰਗਲ ਸੋਟੀ ਟੀਮ ਈਵੈਂਟ ਵਿੱਚੋਂ 2 ਗੋਲਡ ਮੈਡਲ (ਸੋਨੇ ਦੇ ਤਗਮੇ) ਹਾਸਿਲ ਕੀਤੇ। ਇਸੇ ਤਰ੍ਹਾਂ ਦਵਿੰਦਰ ਕੌਰ ਨੇ ਸਿੰਗਲ ਸੋਟੀ ਫੁੱਲ ਸਟਰਾਇਕ ਮੁਕਾਬਲੇ ਵਿੱਚੋਂ ਕਾਂਸੀ ਦਾ ਤਗਮਾ (ਬਰੋਨਜ਼ ਮੈਡਲ) ਜਿੱਤ ਕੇ ਕਾਲਜ ਦੀ ਝੋਲੀ ਪਾਇਆ।
ਲੜਕਿਆਂ ਦੇ ਵਰਗ ਵਿੱਚ ਵੀਰਕਰਨ ਸਿੰਘ ਅਤੇ ਅਰਮਾਨਦੀਪ ਸਿੰਘ ਨੇ ਫਰੀ ਸੋਟੀ ਟੀਮ ਈਵੈਂਟ ਵਿੱਚ ਆਪਣੀ ਖੇਡ ਦਾ ਸ਼ਾਨਦਾਰ ਮੁਜ਼ਾਹਰਾ ਕਰਦਿਆਂ ਕਾਂਸੀ ਦੇ ਤਗਮੇ (ਬਰੋਨਜ਼ ਮੈਡਲ) ਪ੍ਰਾਪਤ ਕੀਤੇ।
ਇਸ ਮੌਕੇ ਪ੍ਰਿੰਸੀਪਲ ਡਾ. ਜਯੋਤਸਨਾ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਬੀਰ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ। ਡਾ. ਕੁਲਬੀਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਦਿਨ-ਰਾਤ ਦੀ ਮਿਹਨਤ ਅਤੇ ਅਨੁਸ਼ਾਸਨ ਸਦਕਾ ਹੀ ਅੱਜ ਉਹ ਇਸ ਮੁਕਾਮ 'ਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਕਾਲਜ ਦਾ ਸਰੀਰਕ ਸਿੱਖਿਆ ਵਿਭਾਗ ਹਮੇਸ਼ਾ ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਖਿਡਾਰੀਆਂ ਦੀ ਇਸ ਜਿੱਤ ਨਾਲ ਕਾਲਜ ਵਿੱਚ ਖੁਸ਼ੀ ਦੀ ਲਹਿਰ ਹੈ।

ਅੱਜ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਦੀ ਲਾਇਬ੍ਰੇਰੀ ਵਿਖੇ ਐੱਨ.ਐੱਸ.ਐੱਸ. ਦੇ ਵਲੰਟੀਅਰ ਅਭਿਸ਼ੇਕ, ਦਿਵਾਂਸ਼ੂ, ਰਣਦੀਪ, ਦਮਨ ਅਤੇ ਸੁਦੇਸ਼ ਵੱਲੋਂ ਕ...
23/04/2026

ਅੱਜ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਦੀ ਲਾਇਬ੍ਰੇਰੀ ਵਿਖੇ ਐੱਨ.ਐੱਸ.ਐੱਸ. ਦੇ ਵਲੰਟੀਅਰ ਅਭਿਸ਼ੇਕ, ਦਿਵਾਂਸ਼ੂ, ਰਣਦੀਪ, ਦਮਨ ਅਤੇ ਸੁਦੇਸ਼ ਵੱਲੋਂ ਕਿਤਾਬਾਂ ਦਾ ਰੱਖ-ਰਖਾਅ, ਸਫ਼ਾਈ ਆਦਿ ਬਹੁਤ ਵਧੀਆ ਢੰਗ ਨਾਲ ਅਤੇ ਅਨੁਸ਼ਾਸਨ ਦੇ ਵਿੱਚ ਰਹਿ ਕੇ ਕੀਤੀ ਗਈ। ਇਸ ਲਈ ਲਾਇਬ੍ਰੇਰੀਅਨ ਅਤੇ ਲਾਇਬ੍ਰੇਰੀ ਸਟਾਫ਼ ਵੱਲੋਂ ਇਹਨਾਂ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਜਾਂਦਾ ਹੈ। ਆਸ ਕਰਦੇ ਹਾਂ ਕਿ ਇਹ ਵਿਦਿਆਰਥੀ ਆਪਣੇ ਅਧਿਆਪਕਾਂ ਦੀ ਰਹਿਨੁਮਾਈ ਵਿੱਚ ਰਹਿ ਕੇ ਆਪਣੀਆਂ ਮੰਜ਼ਿਲਾਂ ਵੱਲ ਵਧਦੇ ਰਹਿਣ।

— ਜਗਜੀਤ ਸਿੰਘ
ਲਾਇਬ੍ਰੇਰੀਅਨ, ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ

ਪ੍ਰਿੰਸੀਪਲ ਡਾਕਟਰ ਜਯੋਤਸਨਾ ਜੀ ਦੀ ਯੋਗ ਅਗਵਾਈ ਹੇਠ ਰਾਜਿੰਦਰਾ ਕਾਲਜ ਦੇ ਐੱਨ ਐੱਨ ਐੱਸ ਵਿਭਾਗ ਵੱਲੋਂ 'ਧਰਤੀ ਦਿਵਸ' ਨੂੰ ਸਮਰਪਿਤ ਇੱਕ ਰੋਜ਼ਾ ਕੈਂ...
23/04/2026

ਪ੍ਰਿੰਸੀਪਲ ਡਾਕਟਰ ਜਯੋਤਸਨਾ ਜੀ ਦੀ ਯੋਗ ਅਗਵਾਈ ਹੇਠ ਰਾਜਿੰਦਰਾ ਕਾਲਜ ਦੇ ਐੱਨ ਐੱਨ ਐੱਸ ਵਿਭਾਗ ਵੱਲੋਂ 'ਧਰਤੀ ਦਿਵਸ' ਨੂੰ ਸਮਰਪਿਤ ਇੱਕ ਰੋਜ਼ਾ ਕੈਂਪ ਲਗਾਇਆ ਗਿਆ। ਜਿਸ ਵਿੱਚ ਵਲੰਟੀਅਰਜ ਨੇ ਕਾਲਜ ਲਾਇਬਰੇਰੀ ਦੀ ਸਫਾਈ ਕੀਤੀ ਗਈ ਅਤੇ ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਆਪਣੀਆਂ ਮੌਲਿਕ ਕਵਿਤਾਵਾਂ ਪੜੀਆਂ ਅਤੇ ਭਾਸ਼ਣ ਦਿੱਤਾ ਗਿਆ। ਜਿਹੜੇ ਵਲੰਟੀਅਰ ਐਡਵੈਂਚਰ ਅਤੇ ਹਾਈਕਿੰਗ,ਟ੍ਰੈਕਿੰਗ ਕੈਂਪ ਲਗਾ ਕੇ ਆਏ, ਪ੍ਰਿੰਸੀਪਲ ਨੇ ਉਹਨਾਂ ਵਲੰਟੀਅਰਜ ਨਾਲ ਇਕ ਯਾਦਗਾਰੀ ਤਸਵੀਰ ਕਰਵਾਈ। ਇਸ ਵਿੱਚ ਵਲੰਟੀਅਰਜ ਨੇ ਕੈਂਪ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪ੍ਰਿੰਸੀਪਲ ਨੇ ਵਲੰਟੀਅਰਜ ਨੂੰ ਭਵਿੱਖ ਵਿੱਚ ਅਜਿਹੇ ਕੈਂਪ ਵਿਚ ਵਧ-ਚੜੵ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।ਐਨੱ ਐੱਸ ਐੱਸ ਦੇ ਅਖੀਰਲੇ ਸਾਲ ਦੇ ਵਲੰਟੀਅਰਜ ਨੇ ਵਿਭਾਗ ਨੂੰ ਵਰਤਣ ਲਈ ਬਰਤਨ ਭੇਂਟ ਕੀਤੇ। ਇਸ ਮੌਕੇ ਕਾਲਜ ਕੌਂਸਲ ਵਿੱਚੋਂ ਡਾਕਟਰ ਬਲਜਿੰਦਰ ਕੌਰ, ਪ੍ਰੋਗ੍ਰਾਮ ਅਫਸਰ ਪ੍ਰੋਫੈਸਰ ਦੀਪਕ ਅਜੀਜ,ਪ੍ਰੋਫੈਸਰ ਸਰਜੀਵਨ ਰਾਣੀ,ਪ੍ਰੋਫੈਸਰ ਰਾਜਪਾਲ ਕੌਰ, ਪ੍ਰੋਫੈਸਰ ਗੁਰਮੀਤ ਸਿੰਘ ਹਾਜ਼ਰ ਰਹੇ।

ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਪ੍ਰਿੰਸੀਪਲ ਡਾ. ਜਯੋਤਸਨਾ ਜੀ ਦੀ ਯੋਗ ਅਗਵਾਈ ਤਹਿਤ ਮਿਤੀ 03 ਅਪ੍ਰੈਲ 2026 ਨੂੰ ਪੰਜਾਬੀ ਯੂਨੀਵਰਸਿਟੀ ਪਟਿਆ...
20/04/2026

ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਪ੍ਰਿੰਸੀਪਲ ਡਾ. ਜਯੋਤਸਨਾ ਜੀ ਦੀ ਯੋਗ ਅਗਵਾਈ ਤਹਿਤ ਮਿਤੀ 03 ਅਪ੍ਰੈਲ 2026 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਲੱਗੇ 12ਵੇਂ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਲਈ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਲਿਜਾਇਆ ਗਿਆ। ਇਸ ਟੂਰ ਦਾ ਮੰਤਵ ਵਿਦਿਆਰਥੀਆਂ ਨੂੰ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਨਾ ਹੈ। ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਵੱਲੋਂ ਲਗਾਏ ਜਾ ਰਹੇ ਇਸ ਮੇਲੇ ਵਿਚ 100 ਤੋਂ ਵੱਧ ਪੁਸਤਕ ਵਿਕਰੇਤਾਵਾਂ ਵੱਲੋਂ ਸਟਾਲਾਂ ਲਗਾਈਆਂ ਗਈਆਂ। ਇਸ ਪੁਸਤਕ ਮੇਲੇ ਵਿੱਚ ਪੁਸਤਕ ਪ੍ਰਦਰਸ਼ਨੀ ਦੀਆਂ ਰੰਗ-ਬਰੰਗੀਆਂ ਸਟਾਲਾਂ ਦੀ ਖੂਬਸੂਰਤੀ ਖਿੱਚ ਦਾ ਕੇਂਦਰ ਸੀ। ਗਿਆਨ -ਵਿਗਿਆਨ ਦੇ ਹਰ ਖੇਤਰ ਵਿੱਚ ਖੋਜ ਕਰ ਰਹੇ ਪਾਠਕਾਂ ਲਈ ਲਾਹੇਵੰਦ ਕਿਤਾਬਾਂ ਇਸ ਮੇਲੇ ਵਿੱਚ ਉਪਲਬਧ ਸਨ। ਇਸ ਮੌਕੇ ਵਿਦਿਆਰਥੀਆਂ ਨੇ ਪੁਸਤਕ ਮੇਲੇ ਵਿਚ ਜਾ ਕੇ ਵੱਖ-ਵੱਖ ਪੁਸਤਕਾਂ ਦੀ ਜਾਣਕਾਰੀ ਹਾਸਲ ਕੀਤੀ ਅਤੇ ਕਈ ਲੇਖਕਾਂ ਨਾਲ ਮੁਲਾਕਾਤ ਵੀ ਕੀਤੀ। ਵਿਦਿਆਰਥੀਆਂ ਨੇ ਆਪਣੀ ਆਪਣੀ ਰੁਚੀ ਅਨੁਸਾਰ ਪੁਸਤਕਾਂ ਖਰੀਦੀਆਂ। ਵਿਦਿਆਰਥੀਆਂ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੁਸਤਕ ਮੇਲੇ ਵਿਚ ਪਹੁੰਚ ਕੇ ਉਨ੍ਹਾਂ ਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੈ ਅਤੇ ਉਹ ਅੱਗੇ ਤੋਂ ਵੀ ਪੁਸਤਕ ਮੇਲੇ ਵਿਖੇ ਆਉਣਗੇ ਅਤੇ ਪੁਸਤਕਾਂ ਖਰੀਦ ਕੇ ਪੜ੍ਹਨਗੇ।
ਇਸ ਦੌਰਾਨ ਵਿਦਿਆਰਥੀਆਂ ਨੇ ਭਾਈ ਕਾਨ੍ਹ ਸਿੰਘ ਲਾਇਬ੍ਰੇਰੀ ਦਾ ਦੌਰਾ ਵੀ ਕੀਤਾ। ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਧੁਨਿਕ ਲਾਇਬ੍ਰੇਰੀ ਪ੍ਰਬੰਧਨ, ਡਿਜੀਟਲ ਸਹੂਲਤਾਂ ਅਤੇ ਪਾਠਕ-ਕੇਂਦਰਿਤ ਸੇਵਾਵਾਂ ਨਾਲ ਜਾਣੂੰ ਕਰਵਾਉਣਾ ਸੀ। ਇਸ ਦੌਰੇ ਦੌਰਾਨ ਸ੍ਰੀ ਤਲਵਿੰਦਰ ਸਿੰਘ, ਲਾਇਬਰੇਰੀ ਰੀਸਟੋਰਰ ਵੱਲੋਂ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਆਟੋਮੇਸ਼ਨ ਪ੍ਰਣਾਲੀ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਆਧੁਨਿਕ ਤਕਨਾਲੋਜੀ ਦੀ ਮਦਦ ਨਾਲ ਪੁਸਤਕਾਂ ਜਾਰੀ ਕਰਨ ਅਤੇ ਵਾਪਸ ਲੈਣ ਦੀ ਪ੍ਰਕਿਰਿਆ ਨੂੰ ਸੁਖਾਲਾ ਅਤੇ ਪਾਰਦਰਸ਼ੀ ਬਣਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਆਰ.ਐਫ.ਆਈ.ਡੀ. (ਰੇਡੀਓ ਫ੍ਰੀਕਵੇਂਸੀ ਆਈਡੈਂਟੀਫਿਕੇਸ਼ਨ) ਸਿਸਟਮ ਦੀ ਵਰਤੋਂ ਰਾਹੀਂ ਲਾਇਬ੍ਰੇਰੀ ਦੇ ਸੰਗ੍ਰਹਿ ਦੀ ਸੁਰੱਖਿਆ, ਸਮੇਂ ਦੀ ਬਚਤ ਅਤੇ ਪਾਠਕ ਅਨੁਭਵ ਵਿੱਚ ਹੋਣ ਵਾਲੇ ਸੁਧਾਰਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ।
ਵਾਪਸੀ ਮੌਕੇ ਵਿਦਿਆਰਥੀਆਂ ਨੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਪਟਿਆਲਾ ਅਤੇ ਗੁਰਦੁਆਰਾ ਪ੍ਰਮੇਸ਼ਰ ਦੁਆਰ ਸਾਹਿਬ, ਸੇਖੂਪੁਰ (ਪਟਿਆਲਾ) ਦੇ ਦਰਸ਼ਨ ਵੀ ਕੀਤੇ। ਵਿਦਿਆਰਥੀਆਂ ਦੇ ਇਸ ਵਿੱਦਿਅਕ ਦੌਰੇ ਦੌਰਾਨ ਸ੍ਰੀ ਜਗਜੀਤ ਸਿੰਘ, ਕਾਲਜ ਲਾਇਬ੍ਰੇਰੀਅਨ, ਪ੍ਰੋ. ਅਮ੍ਰਿਤਪਾਲ ਸਿੰਘ ਅਤੇ ਪ੍ਰੋ. ਸਤਪਾਲ ਸਿੰਘ ਨੇ ਵਿਦਿਆਰਥੀਆਂ ਦੀ ਰਹਿਨੁਮਾਈ ਕੀਤੀ ਅਤੇ ਵਿਦਿਆਰਥੀਆਂ ਨੂੰ ਕਿਤਾਬਾਂ ਦੇ ਮਹੱਤਵ ਅਤੇ ਨਿਰੰਤਰ ਪੜ੍ਹਨ ਦੀ ਆਦਤ ਬਾਰੇ ਜਾਗਰੂਕ ਕੀਤਾ।

Convocation 2026
20/04/2026

Convocation 2026

ਸਰਕਾਰੀ ਰਜਿੰਦਰਾ ਕਾਲਜ ਵਿਚ ਡਿਗਰੀ ਵੰਡ ਸਮਾਰੋਹ

38th Convocation was held on 18th April 2026
19/04/2026

38th Convocation was held on 18th April 2026

*ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਐੱਨਐੱਸਐੱਸ ਵਲੰਟੀਅਰਾਂ ਨੇ ਪੱਲਣਪੁਰ ਤੇ ਮਿਰਜਾਪੁਰ (ਮੋਹਾਲੀ) ਵਿਖੇ ਲਗਾਇਆ ਐਡਵੈਂਚਰ ਕੈਂਪ*ਸਰਕਾਰੀ ਰਾਜਿੰ...
19/04/2026

*ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਐੱਨਐੱਸਐੱਸ ਵਲੰਟੀਅਰਾਂ ਨੇ ਪੱਲਣਪੁਰ ਤੇ ਮਿਰਜਾਪੁਰ (ਮੋਹਾਲੀ) ਵਿਖੇ ਲਗਾਇਆ ਐਡਵੈਂਚਰ ਕੈਂਪ*

ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਪ੍ਰਿੰਸੀਪਲ ਡਾ. ਜਯੋਤਸਨਾ ਜੀ ਦੀ ਯੋਗ ਰਹਿਨੁਮਾਈ ਤਹਿਤ ਕਾਲਜ ਦੇ ਐੱਨ.ਐੱਸ.ਐੱਸ ਵਿਭਾਗ ਦੇ 40 ਵਲੰਟੀਅਰਾਂ ਨੇ ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ 14 ਅਪ੍ਰੈਲ ਤੋਂ 18 ਅਪ੍ਰੈਲ 2026 ਦੌਰਾਨ ਪੱਲਨਪੁਰ (ਮੋਹਾਲੀ) ਵਿਖੇ ਐਡਵੈਂਚਰ, ਹਾਈਕਿੰਗ ਅਤੇ ਟ੍ਰੈਕਿੰਗ ਕੈਂਪ ਲਗਾਇਆ। ਇਸ ਕੈਂਪ ਦਾ ਮੁੱਖ ਉਦੇਸ਼ ਵਲੰਟੀਅਰਾਂ ਵਿੱਚ ਸਾਹਸੀ ਰੁਚੀਆਂ ਪੈਦਾ ਕਰਨਾ ਅਤੇ ਉਨ੍ਹਾਂ ਦਾ ਸਰਵਪੱਖੀ ਵਿਕਾਸ ਕਰਨਾ ਸੀ। 14 ਅਪ੍ਰੈਲ ਨੂੰ ਕਾਲਜ ਪ੍ਰਿੰਸੀਪਲ ਡਾ. ਜਯੋਤਸਨਾ ਜੀ ਵੱਲੋਂ ਵਲੰਟੀਅਰਾਂ ਨੂੰ ਇਸ ਮੁਹਿੰਮ ਲਈ ਰਵਾਨਾ ਕੀਤਾ ਗਿਆ।

ਕੈਂਪ ਦੇ ਦੂਜੇ ਦਿਨ ਵਲੰਟੀਅਰਾਂ ਨੇ ਸਿਸਵਾਂ ਡੈਮ ਦੇਖਿਆ ਅਤੇ ਕੁਦਰਤੀ ਵਾਤਾਵਰਨ ਦਾ ਅਨੁਭਵ ਕੀਤਾ ਅਤੇ ਸ਼ਾਮ ਨੂੰ ਵਲੰਟੀਅਰਾਂ ਨੂੰ ਵਾਲੀਬਾਲ ਅਤੇ ਬੈਡਮਿੰਟਨ ਦੇ ਖੇਡ ਮੁਕਾਬਲੇ ਕਰਵਾਏ ਗਏ| ਇਸ ਕੈਂਪ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਕਾਲਜ ਦੇ ਵਲੰਟੀਅਰਾਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ । ਇਸ ਪੂਰੇ ਕੈਂਪ ਦੌਰਾਨ ਵਲੰਟੀਅਰਾਂ ਨੂੰ ਵੱਖੋ-ਵੱਖਰੀਆਂ ਗਤੀਵਿਧੀਆਂ ਕਰਵਾਈਆਂ ਗਈਆਂ । ਰੋਜ਼ਾਨਾ ਦਿਨ ਦੀ ਸ਼ੁਰੂਆਤ ਯੋਗ ਅਤੇ ਕਸਰਤ ਨਾਲ ਕੀਤੀ ਗਈ ਤਾਂ ਕਿ ਵਲੰਟੀਅਰਜ਼ ਇਕ ਸਿਹਤਮੰਦ ਜੀਵਨਸ਼ੈਲੀ ਅਪਣਾਉਣ| ਤੀਸਰੇ ਦਿਨ ਵਲੰਟੀਅਰਾਂ ਨੇ ਬਾਂਸ ਦਾ ਜੰਗਲ ਦੇਖਿਆ ਅਤੇ ਉਥੋਂ ਦੇ ਠੰਢੇ ਜਲਵਾਯੂ ਦਾ ਅਹਿਸਾਸ ਕੀਤਾ| ਇਸ ਟ੍ਰੈਕ ਦੌਰਾਨ ਵਲੰਟੀਅਰਾਂ ਨੇ ਕੁਦਰਤ ਦੇ ਵੱਖ-ਵੱਖ ਰੰਗਾਂ ਦਾ ਅਨੁਭਵ ਕੀਤਾ ਜਿਸ ਵਿੱਚ ਸੰਘਣੇ ਜੰਗਲ, ਕੁਦਰਤੀ ਪਹਾੜੀ ਰਸਤੇ ਸ਼ਾਮਲ ਸਨ। ਰਸਤੇ ਵਿੱਚ ਮੋਰ, ਸੱਪ, ਜੰਗਲੀ ਕੁੱਤੇ ਅਤੇ ਬਾਜ ਵਰਗੇ ਜਾਨਵਰ ਅਤੇ ਪੰਛੀ ਦੇਖਣ ਨੂੰ ਮਿਲੇ।

ਕੈਂਪ ਦੇ ਚੌਥੇ ਦਿਨ ਵਲੰਟੀਅਰਾਂ ਨੂੰ ਮਿਰਜ਼ਾਪੁਰ ਵਿਖੇ ਹਾਈਕਿੰਗ ਕਰਵਾਈ ਗਈ। ਕੈਂਪ ਦੇ ਸਾਰੇ ਦਿਨਾਂ ਦੌਰਾਨ ਸਰੀਰਕ ਵਰਜ਼ਿਸ਼ ਅਤੇ ਸਮੂਹਿਕ ਗਤੀਵਿਧੀਆਂ ਉਤਸਾਹਿਤ ਕੀਤਾ ਗਿਆ। ਇਸ ਮੁਹਿੰਮ ਵਿੱਚ ਵਲੰਟੀਅਰ ਨੇ ਆਪਣੇ ਹੌਸਲੇ ਅਤੇ ਅਨੁਸ਼ਾਸਨ ਦਾ ਸਬੂਤ ਦਿੱਤਾ। ਕੈਂਪ ਦੇ ਅਖੀਰਲੇ ਦਿਨ 18 ਅਪ੍ਰੈਲ ਨੂੰ ਯੁਵਕ ਸੇਵਾਵਾਂ ਵਿਭਾਗ ਵੱਲੋਂ ਵਲੰਟੀਅਰਜ਼ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ।

ਇਹ ਕੈਂਪ ਵਲੰਟੀਅਰਾਂ ਲਈ ਬਹੁਤ ਸਿੱਖਿਆਦਾਇਕ ਰਿਹਾ, ਜਿੱਥੇ ਉਨ੍ਹਾਂ ਨੇ ਸਮੂਹਿਕ ਗਤੀਵਿਧੀਆਂ ਅਤੇ ਔਖੀਆਂ ਪਰਿਸਥਿਤੀਆਂ ਵਿੱਚ ਜਿਊਣ ਦੀ ਕਲਾ ਸਿੱਖੀ। ਅਮਿੱਟ ਯਾਦਾਂ ਛੱਡਦਾ ਹੋਇਆ ਇਹ ਕੈਂਪ ਵਲੰਟੀਅਰਾਂ ਲਈ ਇੱਕ ਯਾਦਗਾਰੀ ਅਨੁਭਵ ਹੋ ਨਿੱਬੜਿਆ। ਵਲੰਟੀਅਰਾਂ ਦੀ ਅਗਵਾਈ ਦੀ ਭੂਮਿਕਾ ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਪ੍ਰੋ. ਗੁਰਮੀਤ ਸਿੰਘ ਨੇ ਨਿਭਾਈ।

**ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਐੱਨ.ਐੱਸ.ਐੱਸ. ਵਲੰਟੀਅਰਾਂ ਵੱਲੋਂ ਹਰੀਕੇ ਪੱਤਣ ਵਿਖੇ ਐਡਵੈਂਚਰ ਕੈਂਪ ਲਗਾਇਆ ਗਿਆ**ਸਰਕਾਰੀ ਰਾਜਿੰਦਰਾ ਕਾ...
19/04/2026

**ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਐੱਨ.ਐੱਸ.ਐੱਸ. ਵਲੰਟੀਅਰਾਂ ਵੱਲੋਂ ਹਰੀਕੇ ਪੱਤਣ ਵਿਖੇ ਐਡਵੈਂਚਰ ਕੈਂਪ ਲਗਾਇਆ ਗਿਆ**

ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਦੇ ਪ੍ਰਿੰਸੀਪਲ ਡਾ. ਜਯੋਤਸਨਾ ਦੀ ਯੋਗ ਰਹਿਨੁਮਾਈ ਹੇਠ ਐੱਨ.ਐੱਸ.ਐੱਸ. ਵਿਭਾਗ ਵੱਲੋਂ ਹਰੀਕੇ ਪੱਤਣ ਵਿਖੇ ਇੱਕ ਐਡਵੈਂਚਰ, ਹਾਈਕਿੰਗ ਅਤੇ ਟ੍ਰੈਕਿੰਗ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਕਾਲਜ ਦੇ 13 ਵਲੰਟੀਅਰ ਲੜਕੀਆਂ ਨੇ ਯੁਵਕ ਸੇਵਾਵਾਂ ਵਿਭਾਗ, ਪੰਜਾਬ ਸਰਕਾਰ ਅਤੇ ਪੰਜਾਬੀ ਯੂਨੀਵਰਸਿਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਗ ਲਿਆ। ਇਹ ਕੈਂਪ 12 ਅਪ੍ਰੈਲ ਤੋਂ 16 ਅਪ੍ਰੈਲ ਤੱਕ ਹਰੀਕੇ ਪੱਤਣ ਜਲਗਾਹ, ਤਰਨ ਤਾਰਨ ਵਿਖੇ ਆਯੋਜਿਤ ਕੀਤਾ ਗਿਆ। ਕੈਂਪ ਦਾ ਮੁੱਖ ਉਦੇਸ਼ ਵਲੰਟੀਅਰਾਂ ਦਾ ਸਰਵਪੱਖੀ ਵਿਕਾਸ ਕਰਨਾ ਸੀ ਤਾਂ ਜੋ ਉਹ ਦੇਸ਼ ਅਤੇ ਸਮਾਜ ਦੀ ਤਰੱਕੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਣ।

12 ਅਪ੍ਰੈਲ ਨੂੰ ਵਿਦਿਆਰਥੀਆਂ ਨੂੰ ਕਾਲਜ ਪ੍ਰਿੰਸੀਪਲ ਵੱਲੋਂ ਸ਼ੁਭਕਾਮਨਾਵਾਂ ਦੇ ਕੇ ਰਵਾਨਾ ਕੀਤਾ ਗਿਆ। ਕੈਂਪ ਵਿੱਚ ਹੋਰਨਾਂ ਕਾਲਜਾਂ ਦੇ ਵਲੰਟੀਅਰਾਂ ਸਮੇਤ ਕੁੱਲ 52 ਤੋਂ ਵੱਧ ਵਲੰਟੀਅਰ ਮੌਜੂਦ ਸਨ। ਪਹਿਲੇ ਦਿਨ ਸਾਰਿਆਂ ਨੂੰ ਦਰਿਆ ਕੰਢੇ ਸੁਹਾਵਣੀ ਸ਼ਾਮ ਅਤੇ ਸੂਰਜ ਡੁੱਬਣ ਦਾ ਮਨਮੋਹਕ ਦ੍ਰਿਸ਼ ਵਿਖਾਇਆ ਗਿਆ। ਦੂਜੇ ਦਿਨ ਵਿਦਿਆਰਥੀਆਂ ਨੂੰ ਕੁਦਰਤੀ ਵਾਤਾਵਰਣ ਨਾਲ ਜੋੜਦੇ ਹੋਏ ਜੰਗਲ ਵਿੱਚ ਟ੍ਰੈਕਿੰਗ ਕਰਵਾਈ ਗਈ ਅਤੇ ਸ਼ਾਮ ਨੂੰ ਖੇਡ ਮੁਕਾਬਲੇ ਕਰਵਾਏ ਗਏ। ਰੋਜ਼ਾਨਾ ਦਿਨ ਦੀ ਸ਼ੁਰੂਆਤ ਯੋਗ ਅਤੇ ਕਸਰਤ ਨਾਲ ਕੀਤੀ ਜਾਂਦੀ ਸੀ ਤਾਂ ਜੋ ਵਲੰਟੀਅਰ ਸਿਹਤਮੰਦ ਜੀਵਨਸ਼ੈਲੀ ਅਪਣਾਉਣ।

ਤੀਸਰੇ ਦਿਨ ਸਵੇਰੇ ਦੌੜ ਕਰਵਾਈ ਗਈ ਅਤੇ ਫਿਰ ਵਲੰਟੀਅਰਾਂ ਨੂੰ ਹਰੀਕੇ ਜੰਗਲੀ ਜੀਵ ਰੱਖ ਦਾ ਦੌਰਾ ਕਰਵਾਇਆ ਗਿਆ, ਜਿੱਥੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਰਵਾਸੀ ਪੰਛੀਆਂ ਅਤੇ ਜੰਗਲੀ ਜੀਵਾਂ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੇ ਕਈ ਅਦਭੁਤ ਪੰਛੀਆਂ ਦੇ ਨਜ਼ਾਰੇ ਵੇਖੇ। ਇਸ ਤੋਂ ਬਾਅਦ ਵਿਸਾਖੀ ਦੇ ਪਵਿੱਤਰ ਮੌਕੇ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਅਤੇ ਸੇਵਾ ਕਰਨ ਦਾ ਮੌਕਾ ਵੀ ਮਿਲਿਆ। ਚੌਥੇ ਦਿਨ ਅਧਿਕਾਰੀਆਂ ਵੱਲੋਂ ਕੈਂਪ ਬਾਰੇ ਪ੍ਰਤੀਕਰਮ ਲਿਆ ਗਿਆ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਵਿਆਖਿਆ ਕੇਂਦਰ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਵੱਖ-ਵੱਖ ਜਾਨਵਰਾਂ ਅਤੇ ਪੰਛੀਆਂ ਦੀਆਂ ਪਰਜਾਤੀਆਂ ਬਾਰੇ ਜਾਣਕਾਰੀ ਦਿੱਤੀ ਗਈ। ਫਿਰ ਉਨ੍ਹਾਂ ਨੂੰ ਹਰੀਕੇ ਝੀਲ ਅਤੇ ਬਿਆਸ ਅਤੇ ਸਤਲੁਜ ਦਰਿਆਵਾਂ ਦਾ ਸੰਗਮ ਦਿਖਾਇਆ ਗਿਆ। ਇਹ ਦ੍ਰਿਸ਼ ਬਹੁਤ ਹੀ ਸੁੰਦਰ ਅਤੇ ਮਨਮੋਹਕ ਸੀ। ਇਸ ਦੌਰਾਨ ਰਾਮਸਰ ਸਾਈਟ ਅਤੇ ਹੋਰ ਪ੍ਰਸਿੱਧ ਸਥਾਨ ਵੀ ਵਿਖਾਏ ਗਏ।

ਸ਼ਾਮ ਨੂੰ ਇੱਕ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਸਾਰੇ ਵਲੰਟੀਅਰਾਂ ਨੇ ਭਾਗ ਲਿਆ। ਸਰਕਾਰੀ ਰਾਜਿੰਦਰਾ ਕਾਲਜ ਵੱਲੋਂ ਗਿੱਧੇ ਦੀ ਸੁੰਦਰ ਪੇਸ਼ਕਸ਼ ਕੀਤੀ ਗਈ। ਕੈਂਪ ਦੌਰਾਨ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਰਾਜਿੰਦਰਾ ਕਾਲਜ ਦੇ ਵਲੰਟੀਅਰਾਂ ਨੇ ਟੈਂਟ ਹਾਊਸ ਸਜਾਵਟ ਵਿੱਚ ਪਹਿਲਾ ਸਥਾਨ ਅਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਮੋਹਰੀ ਸਥਾਨ ਹਾਸਲ ਕੀਤਾ। ਸ਼ਾਮ ਦੇ ਸਮੇਂ ਮਿਊਜ਼ੀਕਲ ਚੇਅਰ, ਖੋ-ਖੋ ਅਤੇ ਰੁਮਾਲ ਚੁੱਕਣ ਵਰਗੀਆਂ ਖੇਡਾਂ ਵੀ ਕਰਵਾਈਆਂ ਗਈਆਂ।

ਕੈਂਪ ਦੇ ਅਖੀਰਲੇ ਦਿਨ ਯੁਵਕ ਸੇਵਾਵਾਂ ਵਿਭਾਗ ਵੱਲੋਂ ਸਾਰੇ ਵਲੰਟੀਅਰਾਂ ਨੂੰ ਸਰਟੀਫਿਕੇਟ ਦਿੱਤੇ ਗਏ। ਇਸ ਤੋਂ ਬਾਅਦ ਸਾਰੇ ਵਲੰਟੀਅਰ ਉੱਥੋਂ ਵਿਦਾ ਹੋਏ। ਇਹ ਕੈਂਪ ਵਲੰਟੀਅਰਾਂ ਲਈ ਬਹੁਤ ਹੀ ਯਾਦਗਾਰ ਸਾਬਤ ਹੋਇਆ। ਇਸ ਦੌਰਾਨ ਉਨ੍ਹਾਂ ਨੇ ਸਮੂਹਿਕ ਕਾਰਜ, ਅਨੁਸ਼ਾਸਨ, ਸਹਿਯੋਗ, ਅਗਵਾਈ ਅਤੇ ਇਕੱਠੇ ਰਹਿਣ ਦੀ ਮਹੱਤਤਾ ਬਾਰੇ ਬਹੁਤ ਕੁਝ ਸਿੱਖਿਆ। ਇਸ ਪੂਰੇ ਕੈਂਪ ਦੌਰਾਨ ਵਲੰਟੀਅਰਾਂ ਦੀ ਅਗਵਾਈ ਪ੍ਰੋ. ਰਾਜਪਾਲ ਕੌਰ, ਪ੍ਰੋ. ਸਰਜੀਵਨ ਅਤੇ ਡਾ. ਕੁਲਵਿੰਦਰ ਕੌਰ ਵੱਲੋਂ ਕੀਤੀ ਗਈ।

19/04/2026
*ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਐੱਨਐੱਸਐੱਸ ਵਲੰਟੀਅਰਾਂ ਨੇ ਟਿੱਬਾ ਟੱਪਰੀਆਂ (ਰੋਪੜ) ਵਿਖੇ ਲਗਾਇਆ ਐਡਵੈਂਚਰ ਕੈਂਪ**ਸਰਕਾਰੀ ਰਾਜਿੰਦਰਾ ਕਾਲ...
17/04/2026

*ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਐੱਨਐੱਸਐੱਸ ਵਲੰਟੀਅਰਾਂ ਨੇ ਟਿੱਬਾ ਟੱਪਰੀਆਂ (ਰੋਪੜ) ਵਿਖੇ ਲਗਾਇਆ ਐਡਵੈਂਚਰ ਕੈਂਪ**

ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਪ੍ਰਿੰਸੀਪਲ ਡਾ. ਜਯੋਤਸਨਾ ਜੀ ਦੀ ਯੋਗ ਰਹਿਨੁਮਾਈ ਤਹਿਤ ਕਾਲਜ ਦੇ ਐੱਨ.ਐੱਸ.ਐੱਸ ਵਿਭਾਗ ਦੇ ਪੰਜ ਵਲੰਟੀਅਰਾਂ ਨੇ ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ 11 ਅਪ੍ਰੈਲ ਤੋਂ 15 ਅਪ੍ਰੈਲ 2026 ਦੌਰਾਨ ਟਿੱਬਾ ਟੱਪਰੀਆਂ (ਰੋਪੜ) ਵਿਖੇ ਐਡਵੈਂਚਰ, ਹਾਈਕਿੰਗ ਅਤੇ ਟ੍ਰੈਕਿੰਗ ਕੈਂਪ ਲਗਾਇਆ। ਇਸ ਕੈਂਪ ਦਾ ਮੁੱਖ ਉਦੇਸ਼ ਵਲੰਟੀਅਰਾਂ ਵਿੱਚ ਸਾਹਸੀ ਰੁਚੀਆਂ ਪੈਦਾ ਕਰਨਾ ਅਤੇ ਉਨ੍ਹਾਂ ਦਾ ਸਰਵਪੱਖੀ ਵਿਕਾਸ ਕਰਨਾ ਸੀ। 11 ਅਪ੍ਰੈਲ ਨੂੰ ਕਾਲਜ ਪ੍ਰਿੰਸੀਪਲ ਜੀ ਵੱਲੋਂ ਵਲੰਟੀਅਰਾਂ ਨੂੰ ਇਸ ਮੁਹਿੰਮ ਲਈ ਰਵਾਨਾ ਕੀਤਾ ਗਿਆ।

ਕੈਂਪ ਦੇ ਦੂਜੇ ਦਿਨ ਵਲੰਟੀਅਰਾਂ ਨੇ ਬੈਡਮਿੰਟਨ ਅਤੇ ਵਾਲੀਬਾਲ ਆਦਿ ਖੇਡਾਂ ਵਿੱਚ ਭਾਗ ਲਿਆ। ਤੀਸਰੇ ਦਿਨ ਵਲੰਟੀਅਰਾਂ ਨੇ ਇੱਕ ਚੁਣੌਤੀਪੂਰਨ ਅਤੇ ਸਾਹਸੀ ਸਫ਼ਰ ਤੈਅ ਕੀਤਾ। ਇਹ ਟ੍ਰੈਕ ਕੁੱਲ **32 ਕਿਲੋਮੀਟਰ** ਲੰਬਾ ਸੀ, ਜਿਸ ਨੂੰ ਵਲੰਟੀਅਰਾਂ ਨੇ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਲਗਾਤਾਰ 7 ਘੰਟੇ ਦੀ ਮਿਹਨਤ ਨਾਲ ਪੂਰਾ ਕੀਤਾ। ਇਸ ਟ੍ਰੈਕ ਦੌਰਾਨ ਵਲੰਟੀਅਰਾਂ ਨੇ ਕੁਦਰਤ ਦੇ ਵੱਖ-ਵੱਖ ਰੰਗਾਂ ਦਾ ਅਨੁਭਵ ਕੀਤਾ, ਜਿਸ ਵਿੱਚ ਸੰਘਣੇ ਜੰਗਲ, ਜੰਗਲੀ ਜੀਵਾਂ ਦਾ ਸਾਹਮਣਾ, ਪੁਰਾਣੀਆਂ ਇਤਿਹਾਸਕ ਥਾਵਾਂ, ਦਰਿਆਈ ਕੰਢੇ ਅਤੇ ਕੁਦਰਤੀ ਪਹਾੜੀ ਰਸਤੇ ਸ਼ਾਮਲ ਸਨ।

ਇਸ ਟ੍ਰੈਕਿੰਗ ਦੌਰਾਨ ਵਲੰਟੀਅਰਾਂ ਨੇ ਵੱਖ-ਵੱਖ ਪੜਾਵਾਂ (ਚੈੱਕ ਪੁਆਇੰਟਸ) ਨੂੰ ਪਾਰ ਕੀਤਾ। ਸਫ਼ਰ ਦੀ ਸ਼ੁਰੂਆਤ ਖੱਡ ਬਾਥਲੋਰ (5 ਕਿ.ਮੀ.) ਤੋਂ ਹੋਈ, ਜਿਸ ਤੋਂ ਬਾਅਦ ਉਹ ਓਲਡ ਹੱਟ (10 ਕਿ.ਮੀ.), ਜੰਗਲ ਟੈਂਪਲ (7 ਕਿ.ਮੀ.), ਸੂਸਾਈਡ ਪੁਆਇੰਟ (1 ਕਿ.ਮੀ.) ਅਤੇ ਗੁਰਦੁਆਰਾ ਸਾਹਿਬ (2 ਕਿ.ਮੀ.) ਹੁੰਦੇ ਹੋਏ ਵਾਪਸ ਟਿੱਬਾ ਟੱਪਰੀਆਂ ਬੇਸ ਕੈਂਪ (7 ਕਿ.ਮੀ.) ਪਹੁੰਚੇ। ਕੈਂਪ ਦੇ ਸਾਰੇ ਦਿਨਾਂ ਦੌਰ ਸਰੀਰਕ ਵਰਜ਼ਿਸ਼ ਅਤੇ ਸਮੂਹਿਕ ਗਤੀਵਿਧੀਆਂ ਉਤਸਾਹਿਤ ਕੀਤਾ ਗਿਆ। ਇਸ ਮੁਹਿੰਮ ਵਿੱਚ ਵਲੰਟੀਅਰ ਸੌਰਵ ਸਿੰਘ, ਮਨਖੁਸ਼ ਕੁਮਾਰ, ਲਵਜੀਤ ਸਿੰਘ, ਸੁਦੇਸ਼ ਅਤੇ ਅਰਜੁਨ ਕੁਮਾਰ ਨੇ ਆਪਣੀ ਹੌਸਲੇ ਅਤੇ ਅਨੁਸ਼ਾਸਨ ਦਾ ਸਬੂਤ ਦਿੱਤਾ।

ਇਹ ਕੈਂਪ ਵਲੰਟੀਅਰਾਂ ਲਈ ਬਹੁਤ ਸਿੱਖਿਆਦਾਇਕ ਰਿਹਾ, ਜਿੱਥੇ ਉਨ੍ਹਾਂ ਨੇ ਸਮੂਹਿਕ ਗਤੀਵਿਧੀਆਂ ਅਤੇ ਔਖੀਆਂ ਪਰਿਸਥਿਤੀਆਂ ਵਿੱਚ ਜਿਊਣ ਦੀ ਕਲਾ ਸਿੱਖੀ। ਪ੍ਰਿੰਸੀਪਲ ਡਾ. ਜਯੋਤਸਨਾ ਜੀ ਨੇ ਵਲੰਟੀਅਰਾਂ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਮਜ਼ਬੂਤ ਬਣਾਉਂਦੀਆਂ ਹਨ। ਅਮਿੱਟ ਯਾਦਾਂ ਛੱਡਦਾ ਹੋਇਆ ਇਹ ਕੈਂਪ ਵਲੰਟੀਅਰਾਂ ਲਈ ਇੱਕ ਯਾਦਗਾਰੀ ਅਨੁਭਵ ਹੋ ਨਿੱਬੜਿਆ। ਵਲੰਟੀਅਰਾਂ ਦੀ ਅਗਵਾਈ ਦੀ ਭੂਮਿਕਾ ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਪ੍ਰੋ. ਦੀਪਕ ਸ਼ਰਮਾ ਨੇ ਨਿਭਾਈ।

Address

Govt. Rajindra College, Guru Kashi Marg, NH-64
Bathinda
151001

Opening Hours

Monday 9am - 3pm
Tuesday 9am - 3pm
Wednesday 9am - 3pm
Thursday 9am - 3pm
Friday 9am - 3pm
Saturday 9am - 3pm

Telephone

+91 164 2211983

Alerts

Be the first to know and let us send you an email when Govt. Rajindra College Bathinda posts news and promotions. Your email address will not be used for any other purpose, and you can unsubscribe at any time.

Contact The University

Send a message to Govt. Rajindra College Bathinda:

Share