13/09/2023
ਪਟੇਲ ਕਾਲਜ ਵਿਖੇ ਹਿੰਦੀ ਦਿਵਸ ਦੇ ਮੌਕੇ 'ਤੇ "ਸ਼ਬਦ, ਸਵਰ ਤੇ ਸੰਚਾਰ" ਸਮਾਰੋਹ ਕਰਵਾਇਆ
- ਗੁਰਮੋਹਨ ਸੰਧਾਰਸੀ ਦੀ ਪੁਸਤਕ 'ਗੱਲਾਂਬਾਤਾਂ' ਦੀ ਕੀਤੀ ਘੁੰਡ ਚੁਕਾਈ
11 ਸਤੰਬਰ, 2024 ( ) ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਦੇ ਪ੍ਰਿੰਸੀਪਲ ਡਾ. ਚੰਦਰਪ੍ਰਕਾਸ਼ ਤੇ ਡਾਇਰੈਕਟਰ ਪ੍ਰੋ. ਰਾਜੀਵ ਬਾਹੀਆ ਦੀ ਅਗਵਾਈ ਹੇਠ ਹਿੰਦੀ ਵਿਭਾਗ, ਮੀਡੀਆ ਵਿਭਾਗ ਅਤੇ ਸੰਗੀਤ ਵਿਭਾਗ ਦੁਆਰਾ ਡਾ. ਸੁਰੇਸ਼ ਕੁਮਾਰ,ਪ੍ਰੋ. ਸੰਦੀਪ ਸਿੰਘ ਅਤੇ ਪ੍ਰੋ. ਬਲਜਿੰਦਰ ਸਿੰਘ ਗਿੱਲ ਵੱਲੋਂ ਹਿੰਦੀ ਦਿਵਸ ਦੇ ਮੌਕੇ 'ਤੇ "ਸ਼ਬਦ ਸਵਰ ਸੰਚਾਰ" ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਮਾਗਮ ਦਾ ਆਰੰਭ ਮੰਚ ਸੰਚਾਲਕ ਪ੍ਰੋ.ਦੀਪਿਕਾ ਕਥੂਰੀਆ ਨੇ ਕੀਤਾ ਤੇ ਸਮਾਗਮ ਦੀ ਰੂਪ ਰੇਖਾ ਬਾਰੇ ਦੱਸਦੇ ਹੋਏ ਡਾ. ਸੁਰੇਸ਼ ਨਾਇਕ ਹਿੰਦੀ ਵਿਭਾਗ ਨੇ ਮਹਿਮਾਨਾਂ ਦਾ ਸ਼ਾਬਦੀ ਸਵਾਗਤ ਕੀਤਾ। ਇਸ ਉਪਰੰਤ ਪ੍ਰਿੰਸੀਪਲ ਡਾ. ਚੰਦਰਪ੍ਰਕਾਸ਼ ਗਾਂਧੀ ਨੇ ਵਿਦਿਆਰਥੀਆਂ ਦੇ ਰੂਬਰੂ ਹੁੰਦੇ ਹੋਏ ਪਟੇਲ ਕਾਲਜ ਵੱਲੋਂ ਯੂਥ ਫੈਸਟੀਵਲ ਲਈ ਉਲੀਕਿਆ ਤਿਆਰੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ। ਜਿਸ ਉਪਰੰਤ ਨੌਜਵਾਨ ਲੇਖਕ ਗੁਰਮੋਹਨ ਸਿੰਘ ਸੰਧਾਰਸੀ ਦੀ ਪੁਸਤਕ "ਗੱਲਾਂ ਬਾਤਾਂ" ਦੀ ਚੁਕਾਈ ਕੀਤੀ ਗਈ। ਉਪਰੰਤ ਡਾਇਰੈਕਟਰ ਪ੍ਰੋ. ਰਾਜੀਵ ਬਾਹੀਆ ਨੇ ਹਿੰਦੀ ਦਿਵਸ ਦੀ ਮਹੱਤਤਾ 'ਤੇ ਆਪਣੇ ਵਿਚਾਰ ਰੱਖਦੇ ਹੋਏ ਵਿਦਿਆਰਥੀਆਂ ਨੂੰ ਭਾਸ਼ਾ ਦੇ ਮਾਧਿਅਮ ਨਾਲ ਜੀਵਨ ਵਿਚ ਸਫਲਤਾ ਦਾ ਗੁਰਮੰਤਰ ਦੱਸਿਆ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਦੇ ਕਵਿਤਾ ਪਾਠ, ਪੋਸਟਰ ਮੁਕਾਬਲਾ ਅਤੇ ਗੀਤ ਗਾਉਣਾ ਦੇ ਮੁਕਾਬਲੇ ਵਿਚ ਭਾਗ ਲਿਆ ਗਿਆ। ਜਿਨਾਂ ਦੇ ਨਤੀਜੇ ਦਾ ਐਲਾਨ ਬਤੌਰ ਜੱਜ ਪ੍ਰੋ. ਮਨਿੰਦਰ ਕੌਰ, ਪ੍ਰੋ. ਰਮਨਦੀਪ ਸਿੰਘ ਸੋਢੀ, ਪ੍ਰੋ. ਮਨਦੀਪ ਕੌਰ, ਪ੍ਰੋ.ਦੀਪਿਕਾ ਸ਼ਾਰਦਾ, ਪ੍ਰੋ.ਟੀ ਐਸ ਗਰੇਵਾਲ ਨੇ ਕੀਤਾ ਅਤੇ ਜੇਤੂ ਵਿਦਿਆਰਥੀਆਂ ਪੋਸਟਰ ਮੁਕਾਬਲੇ ਵਿਚ ਸਿਮਰਨਜੀਤ ਸਿੰਘ, ਖੁਸ਼ਬੂ, ਜਿਆ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਸੁਲੇਖ ਮੁਕਾਬਲੇ ਵਿਚ ਸਿਮਰਨਜੀਤ ਕੌਰ ਪਹਿਲਾ, ਅਮਿਸ਼ਾ ਦੂਜਾ, ਜੀਆ ਤੀਜਾ ਅਤੇ ਕਮਲਜੀਤ ਕੌਰ ਨੇ ਵਿਸ਼ੇਸ਼ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਗੀਤ ਗਾਇਨ ਮੁਕਾਬਲੇ ਵਿਚ ਖੁਸ਼ਬੂ ਨੂੰ ਪਹਿਲਾ ਸਥਾਨ, ਪਰਮਵੀਰ ਸਿੰਘ ਨੂੰ ਦੂਜਾ ਤੇ ਦਮਨਪ੍ਰੀਤ ਕੌਰ ਨੂੰ ਤੀਜਾ ਸਥਾਨ ਹਾਸਲ ਹੋਇਆ, ਜਦੋਂ ਕਿ ਕਵਿਤਾ ਵਿਚ ਅਸ਼ਵਰਿਆ ਪਹਿਲੇ, ਸੁਖਪ੍ਰੀਤ ਦੂਜੇ ਅਤੇ ਕਾਜ਼ਲ ਤੀਜੇ ਸਥਾਨ 'ਤੇ ਕਬਜ਼ਾ ਕੀਤਾ। ਇਸ ਮੌਕੇ ਹਰਮਨ ਸੰਧੂ ਨੂੰ ਸੰਗੀਤ ਖੇਡ ਵਿਚ ਜੈਤੂ ਐਲਾਨ ਕੀਤਾ ਗਿਆ। ਇਨ੍ਹਾਂ ਜੈਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਤਕਸੀਮ ਕੀਤੀ ਗਈ। ਇਸ ਮੌਕੇ ਡਾ. ਹਰਜਿੰਦਰ ਕੌਰ, ਪ੍ਰੋ. ਰਜਨੀ ਵੋਹਰਾ, ਪ੍ਰੋ. ਸੰਦੀਪ ਕੌਰ, ਪ੍ਰੋ.ਅਵਤਾਰ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਗੁਰਜਿੰਦਰ ਸਿੰਘ ਹਾਜ਼ਰ ਰਹੇ। ਇਸ ਮੌਕੇ ਪ੍ਰਿੰਸੀਪਲ ਡਾ. ਚੰਦਰਪ੍ਰਕਾਸ਼ ਤੇ ਡਾਇਰੈਕਟਰ ਪ੍ਰੋ. ਰਾਜੀਵ ਬਾਹੀਆ ਤੇ ਗੁਰਮੋਹਨ ਸਿੰਘ ਸੰਧਾਰਸੀ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ।
ਤਸਵੀਰ: ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ਹਿੰਦੀ ਦਿਵਸ ਮੌਕੇ ਪ੍ਰਿੰਸੀਪਲ ਡਾ. ਚੰਦਰਪ੍ਰਕਾਸ਼ ਤੇ ਡਾਇਰੈਕਟਰ ਪ੍ਰੋ. ਰਾਜੀਵ ਬਾਹੀਆ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ।
पटेल कॉलेज में हिंदी दिवस के अवसर पर "शब्द, स्वर - संचार" समारोह का आयोजन किया गया
गुरुमोहन संधारसी की पुस्तक 'गल्लां बातां' का विमोचन किया गया
11 सितंबर 2024 ( ) स्थानीय पटेल मेमोरियल नेशनल कॉलेज के प्राचार्य डाॅ. चंद्रप्रकाश एवं निदेशक प्रो. राजीव बाहिया के नेतृत्व में हिन्दी विभाग, मीडिया विभाग एवं संगीत विभाग के डाॅ. सुरेश नायक, प्रो. संदीप सिंह और प्रो. बलजिंदर सिंह द्वारा गिल हिंदी दिवस के अवसर पर "शब्द स्वर संचार" समारोह का आयोजन किया गया। कार्यक्रम की शुरुआत मंच संचालक प्रोफेसर दीपिका कथूरिया ने कार्यक्रम की रूपरेखा समझाते हुए की। डॉ. सुरेश नायक हिन्दी विभाग ने अतिथियों का हार्दिक स्वागत किया। इसके बाद प्राचार्य डाॅ. चंद्रप्रकाश गांधी ने छात्रों को संबोधित करते हुए युवा महोत्सव के लिए पटेल कॉलेज द्वारा की गई तैयारियों में छात्रों को सक्रिय रूप से भाग लेने के लिए प्रोत्साहित किया। जिसके बाद युवा लेखक गुरमोहन सिंह संधारसी की पुस्तक "गल्लां बातां" का वितरण किया गया। निदेशक प्रो. राजीव बाहिया ने हिंदी दिवस के महत्व पर अपने विचार साझा करते हुए छात्रों को भाषा के माध्यम से जीवन में सफलता का गुरुमंत्र बताया। इस अवसर पर महाविद्यालय के छात्र-छात्राओं ने कविता पाठ, पोस्टर प्रतियोगिता, सुलेख एवं गीत गायन प्रतियोगिता में भाग लिया। जिसके परिणाम की घोषणा बतौर निर्णायक प्रो. मनिंदर कौर, प्रो. रमनदीप सिंह सोढ़ी, प्रो. मनदीप कौर, प्रो दीपिका शारदा, प्रो टीएस ग्रेवाल ने किया तथा विजेता विद्यार्थियों की पोस्टर प्रतियोगिता में सिमरनजीत सिंह, खुशबू, जिया ने क्रमश: प्रथम, द्वितीय व तृतीय स्थान प्राप्त किया।
सुलेख प्रतियोगिता में सिमरनजीत कौर ने प्रथम, अमीषा ने द्वितीय, जिया ने तृतीय तथा कमलजीत कौर ने विशेष स्थान प्राप्त किया। इसी प्रकार गीत गायन प्रतियोगिता में खुशबू ने प्रथम, परमवीर सिंह ने द्वितीय तथा दमनप्रीत कौर ने तृतीय स्थान प्राप्त किया, जबकि कविता में अश्वर्या ने प्रथम, सुखप्रीत ने द्वितीय तथा काजल ने तृतीय स्थान प्राप्त किया। इस मौके पर हरमन संधू को म्यूजिक गेम में विजयी घोषित किया गया। इन मेधावी विद्यार्थियों को पुरस्कार वितरित किये गये। इस अवसर पर डाॅ. हरजिंदर कौर, प्रो. रजनी वोहरा, प्रो. संदीप कौर, प्रोफेसर अवतार सिंह, डाॅ. गुरप्रीत सिंह, डाॅ. गुरजिंदर सिंह मौजूद रहे। इस अवसर पर प्राचार्य डाॅ. चंद्रप्रकाश एवं निदेशक प्रो. राजीव बाहिया और गुरमोहन सिंह संधारसी को स्मृति चिन्ह भेंट किए गए।
फोटो: हिंदी दिवस के अवसर पर प्राचार्य डॉ. पटेल मेमोरियल नेशनल कॉलेज डॉ. चंद्रप्रकाश एवं निदेशक प्रो. विद्यार्थियों को सम्मानित करते राजीव बाहिया।